energy.gov.au

energy-theme-default

[Punjabi/Punjabi] ਊਰਜਾ ਅਤੇ ਪਾਣੀ ਬਚਾਉਣ ਲਈ ਕਿਰਾਏਦਾਰਾਂ ਦੀ ਇਕ ਸਹਾਇਕ ਪੁਸਤਕ

A renter's guide to saving energy and water

Publisher

Department of the Environment and Energy

Date

ਊਰਜਾ ਅਤੇ ਪਾਣੀ ਬਚਾਉਣ ਦੇ ਉਪਰਾਲਿਆਂ ਦਾ ਲਾਭ ਉਠਾਉਣ ਲਈ ਤੁਹਾਡਾ ਮਕਾਨ ਮਾਲਕ ਹੋਣਾ ਜ਼ਰੂਰੀ ਨਹੀਂ ਹੈ। ਆਸਟਰੇਲੀਆ ਵਿਚ ਲਗਭਗ ਇਕ ਤਿਹਾਈ ਲੋਕ ਕਿਰਾਏ ਦੇ ਘਰਾਂ ਵਿਚ ਰਹਿੰਦੇ ਹਨ, ਜਦਕਿ ਕਿਰਾਏ ਦੇ ਘਰ ਵਿਚ ਕੁਝ ਤਬਦੀਲ ਕਰਨ ਤੇ ਪਾਬੰਦੀਆਂ ਹਨ, ਇਥੇ ਤੁਹਾਡੇ ਬਿੱਲ ਅਤੇ ਵਾਤਾਵਰਨ ਦੇ ਪ੍ਰਭਾਵ ਨੂੰ ਘੱਟ ਕਰਨ ਦੇ ਰਸਤੇ ਹਨ, ਭਾਵੇਂ ਸੂਰਜੀ ਪੈਨਲ ਅਤੇ ਮੀਂਹ ਦੇ ਪਾਣੀ ਦੇ ਟੈਂਕ ਇੱਕ ਵਿਕਲਪ ਨਹੀਂ ਵੀ ਹਨ। ਅਸਲ ਵਿੱਚ, ਕੁਝ ਸਭ ਤੋਂ ਮਹੱਤਵਪੂਰਨ ਕਦਮ ਜੋ ਤੁਸੀਂ ਊਰਜਾ ਅਤੇ ਪਾਣੀ ਬਚਾਉਣ ਲਈ ਲੈ ਸਕਦੇ ਹੋ, ਤੁਹਾਡੀਆਂ ਰੋਜ਼ਾਨਾ ਆਦਤਾਂ ਵਿੱਚ ਨਾਮਾਤਰ ਬਦਲਾਅ ਤੇ ਨਿਰਭਰ ਹਨ, ਜਿਸ ਨਾਲ ਤੁਹਾਡੇ ਤੇ ਕੋਈ ਆਰਥਿਕ ਬੋਝ ਨਹੀਂ ਪੈਂਦਾ।

ਭਾਵੇਂ ਤੁਸੀਂ ਥੋੜੇ ਸਮੇਂ ਲਈ ਜਾਂ ਲੰਬੇ ਸਮੇਂ ਤੋਂ ਕਿਰਾਏ ਤੇ ਰਹਿ ਰਹੇ ਹੋ, ਸਾਰੇ ਸਾਲ ਦੌਰਾਨ ਆਪਣੇ ਆਨੰਦ ਅਤੇ ਆਰਾਮ ਦੀ ਕੁਰਬਾਨੀ ਦਿੱਤੇ ਤੋਂ ਬਿਨਾਂ, ਸਾਦੇ ਅਤੇ ਨਾਕੀਮਤ ਕੰਮ ਕਰਕੇ, ਤੁਸੀਂ ਊਰਜਾ ਅਤੇ ਪਾਣੀ ਦੀ ਖੱਪਤ ਘਟਾ ਸਕਦੇ ਹੋ ਅਤੇ ਸੌਆਂ ਡਾਲਰ ਬਚਾ ਸਕਦੇ ਹੋ।

ਊਰਜਾ ਬਚਾਉਣ ਦੀਆਂ ਵਿਧੀਆਂ

ਊਰਜਾ ਕੁਸ਼ਲਤਾ [ਜਿਸ ਨੂੰ ਊਰਜਾ ਦੀ ਸਫਲ ਵਰਤੋਂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ] ਊਰਜਾ ਦੀ ਘੱਟ ਵਰਤੋਂ ਕਰਕੇ ਉਨਾ ਹੀ ਕਾਰਜ ਕਰਨ, ਆਰਾਮ ਅਤੇ ਸਹੂਲਤ ਲੈਣ ਨਾਲ ਸੰਬੰਧਿਤ ਹੈ। ਘਰੇਲੂ ਊਰਜਾ ਦੀ ਖਪਤ ਅਤੇ ਬਿੱਲ ਘਟਾਉਣ ਲਈ ਇਹਨਾਂ ਉਪਯੋਗੀ ਕਦਮਾਂ ਨੂੰ ਅਜਮਾਉ

 • ਊਰਜਾ ਨਿਪੁੰਨ ਉਪਕਰਨਾਂ ਦੀ ਚੋਣ ਕਰੋ। ਘਰੇਲੂ ਉਪਕਰਨ ਤੁਹਾਡੇ ਘਰ ਦੀ ਊਰਜਾ ਖਪਤ ਵਿੱਚ ਤੀਹ ਪ੍ਰਤੀਸ਼ਤ ਯੋਗਦਾਨ ਪਾਉਂਦੇ ਹਨ,ਇਸ ਲਈ ਉਪਕਰਨਾਂ ਦੀ ਕਿਸਮ ਦੀ ਚੋਣ ਅਤੇ ਜਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਵਰਤਦੇ ਹੋ, ਤੁਹਾਡੀ ਊਰਜਾ ਦੀ ਖਪਤ ਅਤੇ ਬਿੱਲ ਤੇ ਵੱਡਾ ਅਸਰ ਪਾਉਂਦੇ ਹਨ। ਜੇਕਰ ਤੁਸੀ ਇੱਕ ਨਵੇਂ ਉਪਕਰਨ ਦੀ ਖਰੀਦਦਾਰੀ ਬਾਰੇ ਸੋਚ ਰਹੇ ਹੋ ਤਾਂ ਇੱਕ ਊਰਜਾ ਨਿਪੁੰਨ ਮਾਡਲ ਦੀ ਖਰੀਦ ਬਾਰੇ ਸੋਚੋ। ਉਪਕਰਨ ਕਿੰਨਾ ਊਰਜਾ ਨਿਪੁੰਨ ਹੈ, ਇਹ ਪਤਾ ਕਰਨ ਲਈ ਊਰਜਾ ਮੁਲਾਕੰਅਣ ਕਰਨ ਵਾਲੇ ਲੇਬਲ ਨੂੰ ਦੇਖੋ। ਜਿੰਨੇ ਜ਼ਿਆਦਾ ਤਾਰੇ ਦੇ ਚਿੰਨ੍ਹ ਇਸ ਤੇ ਹੋਣਗੇ, ਉਨਾ ਹੀ ਜ਼ਿਆਦਾ ਊਰਜਾ ਅਤੇ ਧਨ ਤੁਸੀਂ ਬਚਾ ਸਕਦੇ ਹੋ
 • ਆਪਣੇ ਪੌਣ ਪਾਣੀ ਤੇ ਨਿਯੰਤ੍ਰਣ ਰੱਖੋ। ਘਰੇਲੂ ਊਰਜਾ ਦੀ ਖਪਤ ਦਾ ਲਗਭਗ ੪੦ ਪ੍ਰਤੀਸ਼ਤ ਹਿੱਸਾ ਠੰਢਾ ਕਰਨ ਜਾਂ ਗਰਮ ਕਰਨ ਲਈ ਵਰਤਿਆ ਜਾਂਦਾ ਹੈ। ਸਰਦੀਆਂ ਵਿੱਚ, ਆਪਣਾ ਗਰਮ ਤਾਪਮਾਨ ੧੮-੨੦ ਡਿਗਰੀ ਸੈਲਸੀਅਸ ਤੇ ਨਿਰਧਾਰਿਤ ਕਰਨ ਬਾਰੇ ਸੋਚੋ। ਗਰਮੀ ਵਿੱਚ,ਠੰਢਾ ਤਾਪਮਾਨ ੨੫-੨੬ ਡਿਗਰੀ ਸੈਲਸੀਅਸ ਦੇ ਵਿੱਚ ਨਿਰਧਾਰਿਤ ਕਰਨ ਦੀ ਕੋਸ਼ਿਸ ਕਰੋ। ਤਾਪਮਾਨ ਨੂੰ ਇੱਕ ਡਿਗਰੀ ਵੱਧ[ਜਾਂ ਘੱਟ] ਕਰਨ ਨਾਲ, ਤੁਹਾਡੇ ਘਰ ਨੂੰ ਗਰਮ ਜਾਂ ਠੰਢਾ ਕਰਨ ਵਾਲੀ ਊਰਜਾ ਦੀ ਖਪਤ ੫-੧੦ ਪ੍ਰਤੀਸ਼ਤ ਤੱਕ ਘਟਾਈ ਜਾ ਸਕਦੀ ਹੈ। ਜੇਕਰ ਤੁਸੀਂ ਏਅਰ-ਕੰਨਡੀਸ਼ਨਰ ਜਾਂ ਹੀਟਰ ਚਲਾਇਆ ਹੈ, ਤਾਂ ਜਿਹੜੇ ਕਮਰੇ ਤੁਸੀਂ ਨਹੀਂ ਵਰਤ ਰਹੇ,ਉਹਨਾਂ ਦੇ ਅੰਦਰਲੇ ਦਰਵਾਜ਼ੇ ਬੰਦ ਕਰ ਦੇਵੋ।
 • ਛੇਕ ਅਤੇ ਦਰਾੜਾਂ ਨੂੰ ਬੰਦ ਕਰਨਾ ਆਪਣੇ ਘਰ ਨੂੰ ਹਵਾ ਦੀ ਖਿਚਾਈ ਹੋਣ ਤੋਂ ਨਿਸ਼ਪ੍ਰਭਾਵੀ ਕਰਕੇ ਅਤੇ ਗਰਮ ਤੇ ਠੰਢੀ ਹਵਾ ਨੂੰ ਛੇਕਾਂ ਅਤੇ ਦਰਾੜਾਂ ਦੁਆਰਾ ਬਾਹਰ ਜਾਣ ਤੋਂ ਰੋਕ ਕੇ, ਤੁਸੀਂ ਆਪਣਾ ਬਿਜਲੀ ਦਾ ਬਿੱਲ ੨੫ ਪ੍ਰਤੀਸ਼ਤ ਤੱਕ ਘਟਾ ਸਕਦੇ ਹੋ। ਦਰਵਾਜ਼ੇ ਦੇ ਹੇਠਾਂ ਦੀ ਹਵਾ ਦਾ ਨਿਕਾਸ ਰੋਕਣ ਲਈ, ਰੇਤ ਦੇ ਭਰੇ ਹੋਏ,ਹਵਾ ਦੀ ਖਿਚਾਈ ਰੋਕਣ ਵਾਲੇ ਕੱਪੜੇ ਦੇ ਡਾਟ [ਸੱਪ ਵਾਂਗ ਲੰਬੇ] ਲਗਾਉਣ ਦੀ ਕੋਸ਼ਿਸ ਕਰੋ ਅਤੇ ਖਿੜਕੀਆਂ,ਫਰਸ਼ ਦੇ ਤਖਤੇ,ਕਿਨਾਰਿਆਂ ਵਾਲੇ ਤਖਤੇ, ਰੋਸ਼ਨਦਾਨਾਂ ਅਤੇ ਛੱਜਿਆਂ ਲਈ ਮੌਸਮੀ ਕਾਰਕਾਂ ਦੀ ਵਰਤੋਂ ਕਰੋ। ਕੋਈ ਵੀ ਮੌਸਮੀ ਕਾਰਕ ਲਾਉਣ ਤੋਂ ਪਹਿਲਾਂ ਆਪਣੇ ਮਕਾਨ ਮਾਲਕ ਦੀ  ਸਲਾਹ ਲੈ ਲਉ।
 • ਖਿੜਕੀਆਂ ਦੀ ਸੁਯੋਗਤਾ ਨੂੰ ਸੁਧਾਰਨਾ ਖਿੜਕੀ ਦੇ ਕੋਲ ਸੁਰੱਖਿਅਤ ਲਗਾਏ ਗਏ ਪਰਦੇ, ਜੋ ਹਵਾ ਦੀ ਪਰਤ ਦਾ ਜਾਲ ਬਣਾ ਲੈਂਦੇ ਹਨ, ਤਾਪ ਦੀ ਹਾਨੀ ਹੋਣ ਤੋਂ ਬਚਾਉਂਦੇ ਹਨ। ਸਰਦੀਆਂ ਵਿੱਚ ਸੂਰਜ ਦੀ ਗਰਮੀ ਨੂੰ ਅੰਦਰ ਆਉਣ ਦੇਣ ਲਈ, ਤੁਸੀਂ ਪਰਦੇ ਖੋਲ ਵੀ ਸਕਦੇ ਹੋ ਅਤੇ ਹਨੇਰਾ ਹੋਣ ਤੋਂ ਪਹਿਲਾਂ ਬੰਦ ਕਰ ਦੇਵੋ। ਇਸੇ ਤਰ੍ਹਾਂ ਹੀ ਇਹ ਚੰਗਾ ਖਿਆਲ ਹੈ ਕਿ ਗਰਮੀਆਂ ਵਿੱਚ ਦਿਨ ਦੇ ਗਰਮ ਹਿੱਸੇ ਵਿੱਚ ਪਰਦੇ ਬੰਦ ਕਰ ਦਿਉ।
 • ਏਅਰ-ਕੰਨਡੀਸ਼ਨਰ ਦੀ ਥਾਂ ਤੇ ਪੱਖੇ ਦੀ ਚੋਣ ਛੱਤ ਵਾਲੇ ਅਤੇ ਆਧਾਰ ਵਾਲੇ ਪੱਖੇ ਚਲਾਉਣ ਦੀ ਕੀਮਤ ਇੱਕ ਸ਼ੈੱਟ ਪ੍ਰਤੀ ਘੰਟਾ ਹੈ ਅਤੇ ਇਹ ਏਅਰ-ਕੰਨਡੀਸ਼ਨਰਾਂ ਦੇ ਮੁਕਾਬਲੇ ਬਹੁਤ ਘੱਟ ਮਾਤਰਾ ਵਿੱਚ ਹਰਾਗ੍ਰਹਿ ਪ੍ਰਭਾਵ ਗੈਸਾਂ ਉਤਪੰਨ ਕਰਦੇ ਹਨ। ਪੱਖੇ ਹਵਾ ਨੂੰ ਘੁਮਾਉਣ ਵਿੱਚ ਸਹਾਇਕ ਹੁੰਦੇ ਹਨ ਅਤੇ ਇਹਨਾਂ ਦੀ ਵਰਤੋਂ ਹਵਾ ਠੰਢੀ ਕਰਨ ਵਾਲੀ ਪ੍ਰਣਾਲੀ ਦੀ ਕਾਰਗਰਿਤਾ ਨੂੰ ਸੁਧਾਰਨ ਅਤੇ ਨਾਲ ਦੀ ਨਾਲ ਹੀ ਸਰਦੀ ਵਿੱਚ ਗਰਮ ਹਵਾ ਨੂੰ ਘੁਮਾਉਣ ਅਤੇ ਤਾਪਮਾਨ ਦੀ ਸੁਯੋਗਤਾ ਨੂੰ ਸੁਧਾਰਨ ਲਈ ਕੀਤੀ ਜਾ ਸਕਦੀ ਹੈ।
 • ਊਰਜਾ ਨਿਪੁੰਨ ਪ੍ਰਕਾਸ਼ ਦੇ ਸੋਮਿਆਂ ਨੂੰ ਅਪਨਾਉ. ਘਰੇਲੂ ਊਰਜਾ ਖਪਤ ਦਾ ਲਗਭਗ ੭ ਪ੍ਰਤੀਸ਼ਤ ਭਾਗ ਪ੍ਰਕਾਸ਼ ਕਰਨ ਤੇ ਲੱਗਦਾ ਹੈ। ਊਰਜਾ ਨਿਪੁੰਨ ਪ੍ਰਕਾਸ਼ ਦੇ ਸੋਮੇ ਅਪਨਾ ਕੇ ਅਤੇ ਪ੍ਰਕਾਸ਼ ਦੇ ਸੋਮਿਆਂ ਦੀ ਪ੍ਰਭਾਵਸ਼ਾਲੀ ਵਰਤੋ ਕਰਕੇ, ਤੁਸੀਂ ਆਪਣਾ ਪ੍ਰਕਾਸ਼ ਦਾ ਖਰਚ ਅੱਧਾ ਕਰ ਸਕਦੇ ਹੋ। ਪੁਰਾਣੇ ਪ੍ਰਕਾਸ਼ ਦੇ ਚਮਕਦੇ ਸੋਮਿਆਂ ਨੂੰ ਠੋਸ ਅਤੇ ਸਪੱਸ਼ਟ ਲੈਪਾਂ ਅਤੇ ਪ੍ਰਕਾਸ਼ ਪ੍ਰਦਾਨ ਕਰਨ ਵਾਲੇ ਸੁਚਾਲਕ ਲੈਪਾਂ[ਐੱਲ.ਈ.ਡੀ] ਵਿੱਚ ਬਦਲਣਾ, ਊਰਜਾ ਦਾ ਖਰਚ ਬਚਾਉਣ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ। ਠੋਸ ਅਤੇ ਸਪਸ਼ਟ ਲੈਪ[ਸੀ.ਐੱਲ. ਐਫਸ] ਪ੍ਰਕਾਸ਼ ਦੇ ਚਮਕਦੇ ਸੋਮਿਆਂ ਦੀ ਊਰਜਾ ਦਾ ੨੦ ਪ੍ਰਤੀਸ਼ਤ ਹਿੱਸਾ ਵਰਤਦੇ ਹਨ ਅਤੇ ਇਹਨਾਂ ਦੀ ਮੁਨਿਆਦ ੪ ਤੋਂ ੧੦ ਗੁਣਾ ਜ਼ਿਆਦਾ ਹੈ।
 • ਸਥਿਰ ਹੋਈ ਊਰਜਾ ਬਹੁਤ ਸਾਰੇ ਛੋਟੇ ਯੰਤਰ ਅਤੇ ਉਪਕਰਨ ਜਿਵੇਂ ਕਿ ਫ਼ੋਨਾਂ ਦੇ ਚਾਰਜਰ, ਮਨੋਰੰਜਨ ਵਾਲੀਆਂ ਖੇਡਾਂ,ਸੂਖਮ ਤਰੰਗਾਂ ਵਾਲੇ ਚੁੱਲੇ ਅਤੇ ਸਟ੍ਰੀਅੲੋ, ਜਦੋਂ ਵਰਤੋਂ ਵਿੱਚ ਨਹੀਂ ਵੀ ਹੁੰਦੇ,ਤਾਂ ਵੀ ਬਿਜਲੀ ਵਰਤਦੇ ਰਹਿੰਦੇ ਹਨ। ਇਹ ਸਥਿਰ ਊਰਜਾ ਤੁਹਾਡੀ ਘਰੇਲੂ ਬਿਜਲੀ ਖ਼ਪਤ ਵਿੱਚ ੧੦ ਪ੍ਰਤੀਸ਼ਤ ਦਾ ਵਾਧਾ ਕਰ ਸਕਦੀ ਹੈ। ਜਦੋਂ ਤੁਸੀਂ ਉਪਕਰਨਾਂ ਅਤੇ ਛੋਟੇ ਯੰਤਰਾਂ ਨਾਲ ਕੰਮ ਕਰਨਾ ਬੰਦ ਕਰ ਦੇਵੋ, ਤਾਂ ਇਹਨਾਂ ਨੂੰ ਦੀਵਾਰ ਵਾਲੇ ਬਟਨ ਤੋਂ ਬੰਦ ਕਰਨ ਨਾਲ, ਤੁਹਾਡੀ ਬਿਜਲੀ ਦੀ ਖ਼ਪਤ ਅਤੇ ਬਿੱਲ ਦੋਵੇਂ ਘੱਟ ਜਾਣਗੇ। ਜੇ ਇਸ ਤੇ ਕੋਈ ਛੋਟਾ ਸਥਿਰ ਪ੍ਰਕਾਸ਼ ਦਾ ਸੋਮਾ ਜਾਂ ਘੜੀ ਲੱਗੀ ਹੈ ਤਾਂ ਇਹ ਊਰਜਾ ਵਰਤ ਰਹੀ ਹੈ।
 • ਫ਼ਰਿਜਾਂ ਅਤੇ ਫ਼ਰੀਜ਼ਰ ਤੁਹਾਡੀ ਫ਼ਰਿਜ ਦਾ ਔਸਤਾਨ ਤਾਪਮਾਨ ੩ ਤੋਂ ੫ ਡਿਗਰੀ ਸੈਲਸੀਅਸ ਦੇ ਵਿੱਚ ਹੁੰਦਾ ਹੈ ਜਾਂ ਫ਼ਰੀਜ਼ਰ ਲਈ ਇਹ -੧੫ ਤੋਂ -੧੮ ਡਿਗਰੀ ਸੈਲਸੀਅਸ ਦੇ ਵਿਚਕਾਰ ਹੁੰਦਾ ਹੈ। ਹਰ ਇੱਕ ਡਿਗਰੀ ਘੱਟ ਕਰਨ ਲਈ ੫ ਪ੍ਰਤੀਸ਼ਤ ਊਰਜਾ ਹੋਰ ਚਾਹੀਦੀ ਹੈ। ਫ਼ਰੀਜ਼ਰ ਵਿੱਚ ਜੰਮੀ ਵਾਧੂ ਬਰਫ਼ ਨੂੰ ਹਟਾ ਕੇ ਅਤੇ ਹਵਾ ਆਉਣ ਲਈ ਇਹਨਾਂ ਦੇ ਆਲੇ- ਦੁਆਲੇ ੫-੮ ਸੈਟੀਮੀਟਰ ਦਾ ਫ਼ਾਸਲਾ ਰੱਖ ਕੇ, ਫ਼ਰਿਜ ਅਤੇ ਫ਼ਰੀਜ਼ਰ ਦੀ ਕਾਰਗੁਜ਼ਾਰੀ ਸੁਧਾਰੀ ਜਾ ਸਕਦੀ ਹੈ। ਜੇਕਰ ਤੁਹਾਡੇ ਕੋਲ ਮਨੋਰੰਜਨ ਲਈ ਦੂਸਰੀ ਫ਼ਰਿਜ਼ ਹੈ ਤਾਂ ਇਸਨੂੰ ਲੋੜ ਵੇਲੇ ਹੀ ਚਲਾਉ।
 • ਕੱਪੜੇ ਧੋਣਾ ਅਤੇ ਸੁਕਾਉਣਾ ਕੱਪੜੇ ਮਸ਼ੀਨ ਨਾਲ ਧੋਣ ਸਮੇਂ, ਠੰਢੇ ਪਾਣੀ ਅਤੇ ਸਭ ਤੋਂ ਛੋਟੇ ਸੰਭਵ ਚੱਕਰ ਦੀ ਵਰਤੋਂ ਕਰਕੇ, ਪਾਣੀ ਦੇ ਪੱਧਰ ਨੂੰ ਕੱਪੜਿਆਂ ਦੇ ਭਾਰ ਦੇ ਹਿਸਾਬ ਨਾਲ ਮਿਲਾਨ ਕਰਕੇ, ਅਤੇ ਜਦੋਂ ਤੱਕ ਪੂਰੇ ਭਾਰ ਵਾਸਤੇ ਕਾਫ਼ੀ ਕੱਪੜੇ ਨਹੀਂ ਹੋ ਜਾਂਦੇ ਉਦੋਂ ਤੱਕ ਉਡੀਕ ਕਰਕੇ, ਊਰਜਾ ਅਤੇ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਕੱਪੜਿਆਂ ਨੂੰ ਕੱਪੜੇ ਸੁਕਾਉਣ ਵਾਲੀ ਮਸ਼ੀਨ ਦੀ ਥਾਂ ਤੇ, ਕੱਪੜੇ ਪਾਉਣ ਵਾਲੀ ਤਾਰ ਤੇ ਟੰਗ ਕੇ ਸੁਕਾਉ,ਇਸਦਾ ਕੋਈ ਖਰਚਾ ਨਹੀਂ ਹੈ।

ਪਾਣੀ ਦੀ ਬੱਚਤ ਕਰਨ ਦੇ ਤਰੀਕੇ

ਪਾਣੀ ਦੀ ਵਰਤੋਂ ਵਿੱਚ ਨਿਪੁੰਨ ਬਣਨਾ, ਹਰ ਇੱਕ ਬੂੰਦ ਅਤੇ ਡਾਲਰ ਨੂੰ ਗਿਣਤੀ ਵਿੱਚ ਲਿਆਉਣ ਲਈ ਸਹਾਇਕ ਹੁੰਦਾ ਹੈ। ਸਾਡੇ ਭਵਿੱਖ ਲਈ ਪਾਣੀ ਦੀ ਸੰਭਾਲ ਵਾਸਤੇ, ਘਰ ਅਤੇ ਬਗ਼ੀਚੇ ਵਿੱਚ ਸਿਆਣਪ ਨਾਲ ਪਾਣੀ ਦੀ ਵਰਤੋਂ ਕਰਨ ਲਈ,ਬਹੁਤ ਸਾਰੇ ਉਪਰਾਲੇ ਕੀਤੇ ਜਾ ਸਕਦੇ ਹਨ।

 • ਜਲ ਨਿਪੁੰਨ ਉਪਕਰਨਾਂ ਅਤੇ ਸ਼ਾਜ-ਸਾਮਾਨ ਬਾਰੇ ਵਿਚਾਰ ਕਰੋ ਜੇ ਨਵਾਂ ਉਪਕਰਨ ਜਾਂ ਸ਼ਾਜ-ਸਾਮਾਨ ਖਰੀਦ ਰਹੇ ਹੋ, ਤਾਂ ਜਲ ਨਿਪੁੰਨ ਪ੍ਰਤੀਰੂਪ ਬਾਰੇ ਵਿਚਾਰ ਕਰੋ। ਜਲ ਨਿਪੁੰਨਤਾ ਵਾਲੇ ਲੇਬਲ ਅਤੇ ਮਾਪਦੰਡ ਦੇ ਮੁਲਾਕੰਅਣ ਦਾ ਪਤਾ ਕਰੋ।
 • ਟੂਟੀਆਂ ਦੀ ਸੁਯੋਗਤਾ ਨਾਲ ਵਰਤੋਂ ਕਰਨੀ ਇੱਕ ਬੂੰਦ ਇੱਕ ਸੈਕਿੰਡ ਦੀ ਦਰ ਤੇ ਰਿਸ ਰਹੀ ਇੱਕ ਟੂਟੀ, ਇੱਕ ਸਾਲ ਵਿੱਚ ੧੨੦੦੦ ਲੀਟਰ ਪਾਣੀ ਬਰਬਾਦ ਕਰਦੀ ਹੈ। ਕਿਸੇ ਰਿਸ ਰਹੀ ਟੂਟੀ ਨੂੰ ਜਿੰਨੀ ਛੇਤੀ ਹੋ ਸਕੇ, ਕਾਬੂ ਕਰਕੇ ਪਾਣੀ ਦੀ ਸੰਭਾਲ ਕਰੋ। ਤੁਸੀਂ ਹਵਾ ਦੇਣ ਵਾਲਾ ਉਪਕਰਨ ਲਗਾ ਕੇ ਆਪਣੀ ਪਾਣੀ ਦੀ ਖਪਤ ਘਟਾ ਸਕਦੇ ਹੋ। ਹਵਾ ਦੇਣ ਵਾਲੇ ਉਪਕਰਨ ਪਾਣੀ ਦੇ ਪ੍ਰਵਾਹ ਨੂੰ ਕੰਟਰੋਲ ਕਰਦੇ ਹਨ ਅਤੇ ਇਹ ਟੂਟੀ ਦੇ ਅੰਦਰ ਜਾਂ ਬਾਹਰ ਲਗਾਏ ਜਾ ਸਕਦੇ ਹਨ। ਤੁਹਾਨੂੰ ਸ਼ਾਇਦ ਇਸ ਬਾਰੇ ਅੱਗੇ ਵੱਧਣ ਤੋਂ ਪਹਿਲਾਂ ਆਪਣੇ ਮਕਾਨ ਮਾਲਕ ਨਾਲ ਸੰਪਰਕ ਕਰਨਾ ਪਵੇ।
 • ਜਲ ਨਿਪੁੰਨ ਨਹਾਉਣ ਵਾਲੇ ਫ਼ੁਹਾਰੇ ਲਗਾਉਣਾ ਜੇਕਰ ਤੁਹਾਡੇ ਫ਼ੁਹਾਰੇ ਪੁਰਾਣੇ ਅਤੇ ਬੇਅਸਰ ਹਨ ਤਾਂ ਆਪਣੇ ਮਕਾਨ ਮਾਲਕ ਨਾਲ ਇਹਨਾਂ ਨੂੰ ਜਲ ਨਿਪੁੰਨ ਪ੍ਰਤਿਰੂਪਾਂ ਵਿੱਚ ਬਦਲਣ ਬਾਰੇ ਗੱਲ ਕਰਨ ਦੀ ਕੋਸ਼ਿਸ ਕਰੋ ਕਿਉਂਕਿ ਇਹ ਇੱਕ ਤਿਹਾਈ ਪਾਣੀ ਦਾ ਹਿੱਸਾ ਵਰਤਦੇ ਹਨ ਅਤੇ ਇੱਕ ਸਾਲ ਵਿੱਚ ਊਰਜਾ ਅਤੇ ਪਾਣੀ ਦੇ ਬਿੱਲ ਵਿੱਚ ​160 ਡਾਲਰ ਤੋਂ ਜ਼ਿਆਦਾ ਬੱਚਤ ਕਰਦੇ ਹਨ।
 • ਸੌਚਾਲਅ ਨੂੰ ਵਹਾਉਣਾ ਜੇਕਰ ਤੁਸੀਂ ਦੋਹਰੇ ਵਹਾਉ ਵਾਲੀ ਸੌਚਾਲਅ ਵਰਤ ਰਹੇ ਹੋ, ਤਾਂ ਜੇ ਹੋ ਸਕੇ, ਇਸਨੂੰ ਅੱਧੀ ਵਹਾਉਣ ਦੀ ਕੋਸ਼ਿਸ ਵਹਾਉਣ ਕਰੋ। ਜੇਕਰ ਤੁਹਾਡਾ ਮਕਾਨ ਮਾਲਕ ਇਕੱਲੇ ਵਹਾਉ ਵਾਲੀ ਸੌਚਾਲਅ ਨੂੰ ਬਦਲ ਰਿਹਾ ਹੈ, ਤਾਂ ਇੱਕ ਜਲ ਨਿਪੁੰਨ ਦੋਹਰੇ ਵਹਾਉ ਵਾਲੀ ਸੌਚਾਲਅ ਦੇ ਪ੍ਰਤਿਰੂਪ ਦੀ ਸਲਾਹ ਦੇਣ ਬਾਰੇ ਸੋਚੋ ਕਿਉਂਕਿ ਇਹ ਰੋਜ਼ਾਨਾ ੫੧ ਲਿਟਰ ਪ੍ਰਤੀ ਵਿਅਕਤੀ ਪਾਣੀ ਦੀ ਬੱਚਤ ਕਰਦੀ ਹੈ। ਜੇਕਰ ਇਹ ਇੱਕ ਚੋਣ ਨਹੀਂ ਹੈ ਤਾਂ ਤੁਸੀਂ ਇੱਕ ਪਾਣੀ ਦਾ ਵਿਸਥਾਪਣ ਕਰਨ ਵਾਲਾ ਯੰਤਰ ਖਰੀਦ ਸਕਦੇ ਹੋ ਜਾਂ ਟੈਂਕੀ ਵਿਚਲੇ ਪਾਣੀ ਦੀ ਸਮਰੱਥਾ ਘੱਟ ਕਰਨ ਲਈ ਇਸ ਵਿੱਚ ਇੱਕ ਪਾਣੀ ਦੀ ਭਰੀ ਹੋਈ ਪਲਾਸਟਿਕ ਦੀ ਬੋਤਲ ਦਾ ਇਸਤੇਮਾਲ ਕਰੋ
 • ਬਗ਼ੀਚੇ ਵਿੱਚ ਪਾਣੀ ਦੀ ਖ਼ਪਤ ਘਟਾਉ ਇਕ ਰਵਾਇਤੀ ਘਾਹ ਦਾ ਮੈਦਾਨ, ਤੁਹਾਡੇ ਬਗ਼ੀਚੇ ਦੇ ਪਾਣੀ ਦੀ ਖ਼ਪਤ ਦਾ ੯੦ ਪ੍ਰਤੀਸ਼ਤ ਤੱਕ ਹਿੱਸਾ ਵਰਤ ਸਕਦਾ ਹੈ। ਤੁਸੀਂ ਆਪਣੀ ਘਾਹ ਕੱਟਣ ਵਾਲੀ ਮਸ਼ੀਨ ਨੂੰ ੪ ਸ਼ੈਟੀਮੀਟਰ ਜਾਂ ਇਸ ਤੋਂ ਉੱਪਰ ਨਿਸ਼ਚਿਤ ਕਰਕੇ ਇਹ ਮਾਤਰਾ ਘਟਾ ਸਕਦੇ ਹੋ। ਤੁਸੀਂ ਆਪਣੇ ਬਗ਼ੀਚੇ ਦੇ ਪਾਣੀ ਦੀ ਖ਼ਪਤ, ਪਾਣੀ ਵਰਤਣ ਦੀਆਂ ਆਦਤਾਂ ਵਿੱਚ ਸੁਧਾਰ ਕਰਕੇ ਅਤੇ ਜਲ ਨਿਪੁੰਨ ਉਪਕਰਨ ਵਰਤ ਕੇ ਵੀ ਘਟਾ ਸਕਦੇ ਹੋ ।

ਕਿਰਾਏਦਾਰਾਂ ਲਈ ਸਾਧਨ

ਤੁਹਾਡੇ ਮਕਾਨ ਮਾਲਕ ਜਾਂ ਜਾਇਦਾਦ ਸੰਬੰਧੀ ਦਲਾਲ ਨਾਲ ਵਿਚਾਰ ਵਟਾਂਦਰਾ ਕਰਨਾ

ਆਮ ਤੌਰ ਤੇ, ਮੁਰੰਮਤ ਕਰਨ, ਉਪਯੋਗ ਜਾਂ ਮੁੜ ਸੰਵਾਰਨ, ਨਾਲ ਦੇ ਨਾਲ ਹੀ ਜ਼ਰੂਰੀ ਸੁਧਾਰ ਲਈ, ਤੁਹਾਨੂੰ ਆਪਣੇ ਮਕਾਨ ਮਾਲਕ ਦੀ ਆਗਿਆ [ਅਤੇ ਪੂੰਜੀ] ਦੀ ਲੋੜ ਹੋਵੇਗੀ। ਹਰ ਇੱਕ ਰਾਜ ਅਤੇ ਪ੍ਰਦੇਸ਼ ਦੇ ਕਿਰਾਏਦਾਰਾਂ ਨਾਲ ਸੰਬੰਧਿਤ ਵੱਖਰੇ ਕਾਨੂੰਨ ਹਨ, ਇਸ ਲਈ ਇਹ ਜ਼ਰੂਰੀ ਹੈ ਕਿ ਕੋਈ ਜਾਇਦਾਦ ਸੰਬੰਧੀ ਬਦਲਾਅ ਕਰਨ ਤੋਂ ਪਹਿਲਾਂ ਤੁਸੀਂ ਆਪਣੀ ਖੋਜ ਕਰੋ ਅਤੇ ਆਗਿਆ ਲੈ ਲਵੋ। ਜਦੋਂ ਆਪਣੇ ਮਕਾਨ ਮਾਲਕ ਜਾਂ ਜਾਇਦਾਦ ਦੇ ਦਲਾਲ ਕੋਲ ਜ਼ਰੂਰੀ ਸੁਧਾਰਾਂ ਬਾਰੇ ਬੇਨਤੀ ਕਰਨ ਲਈ ਪਹੁੰਚ ਕਰਨੀ ਇਹਨਾਂ ਕੁਝ ਗੱਲਾਂ ਦਾ ਧਿਆਨ ਰੱਖੋ।

 • ਛੋਟਾਂ ਅਤੇ ਸਹਾਇਤਾ ਜਾਇਦਾਦ ਮਾਲਕਾਂ ਨੂੰ ਜ਼ਰੂਰੀ ਸੁਧਾਰ ਕਰਨ ਲਈ ਬਹੁਤ ਸਾਰੀਆਂ ਸਰਕਾਰੀ ਛੋਟਾਂ ਅਤੇ ਸਹਾਇਤਾ ਉਪਲੱਬਧ ਹਨ। ਆਪਣੀ ਮੰਗ ਨੂੰ ਮਜ਼ਬੂਤ ਬਣਾਉਣ ਲਈ ਤੁਸੀਂ ਆਪਣੇ ਮਕਾਨ ਮਾਲਕ ਲਈ ਕੁਝ ਖੋਜ ਕਰ ਸਕਦੇ ਹੋ ਅਤੇ ਇਹ ਪਤਾ ਲਾਉਣ ਲਈ ਕਿ ਤੁਹਾਡੀ ਸਥਿਤੀ ਨਾਲ ਕੀ ਸੰਬੰਧਿਤ ਹੈ, ਤੁਸੀਂ ਸਾਡੇ ਛੋਟਾਂ ਅਤੇ ਸਹਾਇਤਾਵਾਂ ਵਾਲੇ ਹਿੱਸੇ ਦੀ ਪੜਤਾਲ ਕਰ ਸਕਦੇ ਹੋ ।
 • ਲਗਾਨ ਦੀਆਂ ਕਟੌਤੀਆਂ ਬਹੁਤ ਸਾਰੇ ਜਾਇਦਾਦ ਨਾਲ ਸੰਬੰਧਿਤ ਸੁਧਾਰ, ਹੋਰ ਮੁਰੰਮਤ ਅਤੇ ਸੰਵਾਰਨ ਦੇ ਕੰਮ ਲਗਾਨ ਵਿੱਚ ਕਟੌਤੀਯੋਗ ਹੁੰਦੇ ਹਨ। ਤੁਸੀਂ ਸ਼ਾਇਦ ਇਹ ਦੇਖਣ ਲਈ ਕਿ ਤੁਹਾਡੇ ਘਰ ਨਾਲ ਕੀ ਚੀਜ਼ਾਂ ਸੰਬੰਧਿਤ ਹਨ, ਆਸਟ੍ਰੇਲੀਆ ਦੇ ਕਰ ਦਫ਼ਤਰ ਦੁਆਰਾ,ਕਿਰਾਏ ਤੇ ਦੇਣ ਵਾਲੀ ਜਾਇਦਾਦ ਦੇ ਮਾਲਕਾਂ ਦੀ ਸਹਾਇਕ ਪੁਸਤਕ ਨੂੰ ਦੇਖਣਾ ਪਸੰਦ ਕਰੋ ਅਤੇ ਕੋਈ ਚੰਗੀ ਖ਼ਬਰ ਆਪਣੇ ਮਕਾਨ ਮਾਲਕ ਨੂੰ ਦਿਉ।
 • ਲਗਾਈ ਗਈ ਪੂੰਜੀ ਦੇ ਲਾਭ ਜਿਹੜੇ ਜਾਇਦਾਦ ਨਾਲ ਸੰਬੰਧਿਤ ਸੁਧਾਰ, ਊਰਜਾ ਅਤੇ ਪਾਣੀ ਦੀ ਨਿਪੁੰਨਤਾ ਵਧਾਉਂਦੇ ਹਨ, ਉਹਨਾਂ ਤੇ ਰਕਮ ਖ਼ਰਚ ਕਰਕੇ ਤੁਹਾਡਾ ਮਕਾਨ ਮਾਲਕ ਜਾਇਦਾਦ ਦੇ ਮਹੱਤਵ ਵਿੱਚ ਵਾਧਾ ਕਰ ਸਕਦਾ ਹੈ, ਇਸਨੂੰ ਭਵਿੱਖਤ ਕਿਰਾਏਦਾਰਾਂ ਅਤੇ ਖਰੀਦਦਾਰਾਂ ਲਈ ਆਕਰਸ਼ਿਤ ਬਣਾ ਰਿਹਾ ਹੈ।

ਇਹ ਯਕੀਨੀ ਬਣਾਉ ਕਿ ਤੁਸੀਂ ਆਪਣੇ ਮਕਾਨ ਮਾਲਕ ਜਾਂ ਦਲਾਲ ਨੂੰ ਹਰ ਕੋਈ ਬੇਨਤੀ ਲਿਖਤੀ ਰੂਪ ਵਿੱਚ ਕਰੋ । ਇਹ ਚੰਗੀ ਯੁਕਤੀ ਹੈ ਕਿ ਤੁਸੀਂ ਸਾਰੀਆਂ ਬੇਨਤੀਆਂ ਅਤੇ ਨਾਲ ਦੇ ਨਾਲ ਹੀ ਆਪਣੇ ਮਕਾਨ ਮਾਲਕ ਜਾਂ ਦਲਾਲ ਨਾਲ ਬਦਲਾਅ ਜਾਂ ਸੁਧਾਰ ਕਰਨ ਲਈ, ਹੋਏ ਕਿਸੇ ਸਮਝੌਤੇ ਨੂੰ ਕਲਮਬੱਧ ਕਰ ਲਵੋ।

ਹੋਰ ਜਾਣਨਾ ਅਤੇ ਬੱਚਤ ਕਰਨਾ ਚਾਹੁੰਦੇ ਹੋ?

ਊਰਜਾ,ਕੂੜਾ ਕਰਕਟ,ਪਾਣੀ ਅਤੇ ਸਫ਼ਰ ਨਿਪੁੰਨਤਾ ਦੇ ਨਾਲ- ਨਾਲ ਸਰਕਾਰੀ ਸਹੂਲਤਾਂ ਦੇ ਬਾਰੇ ਬਹੁਤ ਸਾਰੀ ਪ੍ਰਕਾਰ ਦੇ ਢੰਗ ਅੰਗਰੇਜ਼ੀ ਵਿੱਚ ਹੇਠ ਲਿਖੀ ਵੈੱਬਸਾਈਟ ਤੇ ਉਪਲੱਬਧ ਹਨ www.energy.gov.au website.

ਅਸਵੀਕਾਰਿਤਾ

ਜਿਸ ਦਸ਼ਤਾਵੇਜ਼ ਤੋਂ ਇਹ ਅਨੁਵਾਦ ਬਣਾਇਆ ਗਿਆ ਹੈ,ਕੌਮਨਵੈੱਲਥ ਉਸਦੀ ਪ੍ਰਮਾਣਿਕਤਾ, ਦੀ ਕੋਈ ਗਾਰੰਟੀ ਨਹੀਂ ਲੈਦਾਂ ਅਤੇ ਅਸਲ ਦਸ਼ਤਾਵੇਜ਼ ਜਾਂ ਇਸ ਅਨੁਵਾਦ ਵਿੱਚ ਵੱਖਰੇ ਢੰਗ ਨਾਲ ਸ਼ਾਮਿਲ ਕੀਤੀ ਕਿਸੇ ਜਾਣਕਾਰੀ ਜਾਂ ਇਸਦੀ ਸ਼ੁੱਧਤਾ ਬਾਰੇ ਕੋਈ ਵਿਚਾਰ ਨਹੀਂ ਪ੍ਰਗਟ ਕਰਦਾ। ਕੌਮਨਵੈੱਲਥ ਇਸ ਅਨੁਵਾਦ ਅਤੇ ਇਸਦੀ ਸ਼ੁੱਧਤਾ ਨਾਲ ਸੰਬੰਧਿਤ ਕੋਈ ਜ਼ਮਾਨਤ ਨਹੀਂ ਦਿੰਦਾ। ਕੌਮਨਵੈੱਲਥ ਅਤੇ ਇਸਦੇ ਅਫ਼ਸਰ,ਕਰਮਚਾਰੀ ਜਾਂ ਦਲਾਲ, ਸਿੱਧੀ ਜਾਂ ਅਸਿੱਧੀ ਤੌਰ ਤੇ,ਕਿਸੇ ਵਿਅਕਤੀ ਦੁਆਰਾ ਇਸ ਅਨੁਵਾਦ ਦੀ ਵਰਤੋਂ ਜਾਂ ਇਸ ਤੇ ਵਿਸ਼ਵਾਸ ਤੋਂ ਹੋਏ, ਕਿਸੇ ਵੀ ਨੁਕਸਾਨ,ਹਾਨੀ ਜਾਂ ਸੱਟ ਦੇ ਜ਼ਿੰਮੇਦਾਰ ਨਹੀਂ ਹੋਣਗੇ, ਭਾਵੇਂ, ਇਹ ਵਰਤੋਂ ਜਾਂ ਵਿਸ਼ਵਾਸ ਏਜੰਸੀ ਦੁਆਰਾ ਦਿੱਤੀ ਜਾਣਕਾਰੀ ਜਾਂ ਸਲਾਹ ਤੇ ਨਿਰਭਰ ਹੈ ਜਾਂ ਨਹੀਂ।

This translation was funded as part of the Australian Government Multicultural Access and Equity policy.